ਜਾਣੋ ਵਿਆਹ ਤੋਂ ਬਾਅਦ ਕਿਉਂ ਵਧ ਜਾਂਦਾ ਹੈ ਔਰਤਾਂ ਦਾ ਭਾਰ

Viyah To Baad Aurat Da Bhaar Kyu Wadh janda hai !

ਲੜਕੀਆਂ ਆਪਣੇ ਆਪ ਨੂੰ ਪਤਲਾ ਰੱਖਣ ਦੇ ਲਈ ਕਈ ਤਰੀਕੇ ਅਪਣਾਉਂਦੀਆਂ ਹਨ ਪਰ ਵਿਆਹ ਹੋਣ ਤੋਂ ਬਾਅਦ ਜ਼ਿਆਦਾਤਰ ਲੜਕੀਆਂ ਦਾ ਭਾਰ ਵਧਣ ਲੱਗਦਾ ਹੈ। ਇਸ ਵਧ ਰਹੇ ਭਾਰ ਨਾਲ ਉਨ੍ਹਾਂ ਨੂੰ ਕਈ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਕ ਖੋਜ ਦੇ ਮੁਤਾਬਿਕ, ਵਿਆਹ ਦੇ ਕੁੱਝ ਸਾਲਾਂ ਦੇ ਅੰਦਰ-ਅੰਦਰ 80% ਲੜਕੀਆਂ ਦਾ ਭਾਰ ਵੱਧ ਜਾਂਦਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਵਿਆਹ ਤੋਂ ਬਾਅਦ ਲਾਈਫ ਸਟਾਈਲ 'ਚ ਕਾਫੀ ਅੰਤਰ ਆਉਂਦਾ ਹੈ, ਜਿਸ ਨਾਲ ਸਰੀਰ 'ਚ ਬਦਲਾਅ ਹੋਣਾ ਆਮ ਗੱਲ ਹੈ। ਆਓ ਜਾਣਦੇ ਹਾਂ ਵਿਆਹ ਤੋਂ ਬਾਅਦ ਭਾਰ ਵੱਧਣ ਦੇ ਕਿਹੜੇ-ਕਿਹੜੇ ਕਾਰਨ ਹਨ। 

Viyah To Baad Har ladki Da Bhaar Kyu Wadh janda hai 1


1. ਹਾਰਮੋਨ ਪਰਿਵਰਤਨ
ਵਿਆਹ ਤੋਂ ਬਾਅਦ ਲੜਕੀ 'ਚ ਹਾਰਮੋਨ ਬਦਲਾਅ ਹੋਣ ਲੱਗਦੇ ਹਨ। ਸੰਬੰਧ ਦੀ ਲਾਈਫ ਨੂੰ ਵਧੀਆ ਬਣਾਉਦੇ ਸਮੇਂ ਭਾਰ ਕਦੋ ਵੱਧ ਜਾਂਦਾ ਹੈ ਪਤਾ ਹੀ ਨਹੀਂ ਚੱਲਦਾ। 


2. ਆਲਸ
ਜਦੋਂ ਲੜਕੀਆਂ ਸਿੰਗਲ ਹੁੰਦੀਆਂ ਹਨ ਤਾਂ ਹਰ ਸਮੇਂ ਕੋਈ ਨਾ ਕੋਈ ਕੰਮ 'ਚ ਲੱਗੀਆਂ ਹੀ ਰਹਿਦੀਆਂ ਹਨ ਪਰ ਵਿਆਹ ਤੋਂ ਬਾਅਦ ਪੂਰਾ ਦਿਨ ਪਤੀ ਦੇ ਇੰਤਜਾਰ 'ਚ ਹੀ ਲੱਗੀਆਂ ਰਹਿਦੀਆਂ ਹਨ ਅਤੇ ਇਸ ਵਜ੍ਹਾ ਨਾਲ ਹੀ ਆਲਸੀ ਹੋ ਜਾਂਦੀਆਂ ਹਨ। 


3. ਤਣਾਅ 
ਵਿਆਹ ਤੋਂ ਬਾਅਦ ਲਾਈਫ 'ਚ ਬਹੁਤ ਪਰੇਸ਼ਾਨੀਆਂ ਆਉਂਦੀਆਂ ਹਨ। ਜਿਮੇਦਾਰੀਆਂ ਇਨੀਆਂ ਵੱਧ ਜਾਂਦੀਆਂ ਹਨ ਕਿ ਤਣਾਅ ਹੋਣਾ ਆਮ ਗੱਲ ਹੈ। ਜਦੋਂ ਤਣਾਅ ਹੁੰਦਾ ਹੈ ਤਾਂ ਭੁੱਖ ਵੀ ਜ਼ਿਆਦਾ ਹੀ ਲੱਗਦੀ ਹੈ, ਇਸ ਨਾਲ ਭਾਰ ਵੀ ਤੇਜ਼ੀ ਨਾਲ ਵਧਣ ਲੱਗਦਾ ਹੈ। 


Viyah To Baad Aurat Da Bhaar Kyu Wadh janda hai !

4. ਖਾਣ-ਪੀਣ ਦਾ ਕੋਈ ਟਾਈਮ ਨਹੀਂ
ਵਿਆਹ ਤੋਂ ਬਾਅਦ ਵਧਦੀਆਂ ਜਿਮੇਵਾਰੀਆਂ 'ਚ ਲੜਕੀ ਇਨ੍ਹੀ ਬਿਜੀ ਹੋ ਜਾਂਦੀ ਹੈ ਕਿ ਆਪਣੇ ਆਪ 'ਤੇ ਧਿਆਨ ਦੇਣ ਦਾ ਸਮਾਂ ਹੀ ਨਹੀਂ ਹੁੰਦਾ। ਇੰਨ੍ਹਾਂ ਹੀ ਨਹੀਂ, ਸਗੋਂ ਖਾਣ-ਪੀਣ ਦਾ ਵੀ ਕੋਈ ਸਹੀ ਸਮਾਂ ਨਹੀਂ ਹੁੰਦਾ, ਇਸ ਕਾਰਨ ਵੀ ਭਾਰ ਵਧਣ ਲੱਗਦਾ ਹੈ।

0 Response to "ਜਾਣੋ ਵਿਆਹ ਤੋਂ ਬਾਅਦ ਕਿਉਂ ਵਧ ਜਾਂਦਾ ਹੈ ਔਰਤਾਂ ਦਾ ਭਾਰ"

Post a Comment