ਛਬੀਲ ਕਿਉਂ ਲੱਗਦੀ ਹੈ ? ਧਿਆਨ ਨਾਲ ਪੜੋੑ : Te Agge Share Jaroor Kro !

ਛਬੀਲ ਕਿਉਂ ਲੱਗਦੀ ਹੈ? ਧਿਆਨ ਨਾਲ ਪੜੋੑ :

Sabeel Kyu Lagdi hai ! Dhiyan Naal Padho ! 
ਸੀ੍ ਗੁਰੂ ਅਰਜਨ ਦੇਵ ਜੀ ਨੂੰ ਜਿਸ ਦਿਨ ਤੱਤੀ ਤਵੀ ਤੇ ਬਿਠਾਇਆ ਗਿਆ ਤਾਂ ਉਸ ਸਾਮ ਨੂੰ ਗੁਰੂ ਜੀ ਨੂੰ ਵਾਪਸ ਜੇਲ ਵਿੱਚ ਪਾ ਦਿੱਤਾ ਬਹੁਤ ਸਖ਼ਤ ਪਹਿਰਾ ਲਗਾ ਦਿੱਤਾ ਕਿ ਕੋਈ ਵੀ ਗੁਰੂ ਜੀ ਨੂੰ ਨਾ ਮਿਲ ਸਕੇ ,ਉਸ ਸਮੇਂ ਚੰਦੂ ਲਾਹੌਰ ਦਾ ਨਵਾਬ ਸੀ । ਜਿਸ ਦੇ ਹੁਕਮ ਨਾਲ ਇਹ ਸਭ ਕੁੱਝ ਹੋਇਆ ਸੀ। ਉਸੇ ਰਾਤ ਨੂੰ ਚੰਦੂ ਦੀ ਘਰਵਾਲੀ ਚੰਦੂ ਦਾ ਪੁੱਤਰ ਕਰਮ ਚੰਦ ਅਤੇ ਚੰਦੂ ਦੀ ਨੂੰਹ ਸੀ੍ ਗੁਰੂ ਅਰਜਨ ਦੇਵ ਜੀ ਨੂੰ ਮਿਲਣ ਜੇਲ ਵਿੱਚ ਗਏ ਤਾਂ ਸਿਪਾਹੀ ਨੇ ਅੱਗੇ ਨਾ ਜਾਣ ਦਿੱਤਾ ਤਾਂ ਚੰਦੂ ਦੀ ਘਰਵਾਲੀ ਅਤੇ ਨੂੰਹ ਨੇ ਅਾਪਣੇ ਸਾਰੇ ਗਹਿਣੇ ਉਤਾਰ ਕੇ ਸਿਪਾਹੀਆਂ ਨੂੰ ਦੇ ਦਿੱਤੇ ਅਤੇ ਉਸ ਸੈਲ ਤੱਕ ਪਹੁੰਚ ਗਏ ਜਿਥੇ ਗੁਰੂ ਜੀ ਕੈਦ ਸੀ।

sabeel pic




ਜਦ ਚੰਦੂ ਦੇ ਪਰਿਵਾਰ ਨੇ ਗੁਰੂ ਜੀ ਦੀ ਹਾਲਤ ਦੇਖੀ ਤਾਂ ਸਾਰੇ ਰੋਣ ਲੱਗ ਪਏ ਕਿ ਅੈਂਡੇ ਵੱਡੇ ਮਹਾਂਪੁਰਸ਼ ਨਾਲ ਇਹੋ ਜਿਹਾ ਸਲੂਕ ?
ਤਦ ਚੰਦੂ ਦੀ ਘਰਵਾਲੀ ਨੇ ਕਿਹਾ ਕਿ ਗੁਰੂ ਜੀ ਮੈਂ ਤੁਹਾਡੇ ਲਈ ਠੰਡੇ ਮਿੱਠਾ ਜਲ (ਸਰਬਤ) ਲੈਕੇ ਅਾਈ ਹਾਂ ਕਿ੍ਪਾ ਕਰਕੇ ਛਕੋ, ਇਹ ਕਹਿ ਕੇ ਉਸਨੇ ਸਰਬਤ ਵਾਲਾ ਗਲਾਸ ਗੁਰੂ ਜੀ ਅੱਗੇ ਕਰ ਦਿੱਤਾ , ਤਾਂ ਗੁਰੂ ਜੀ ਨੇ ਮਨਾਂ ਕਰ ਦਿੱਤਾ ਅਤੇ ਕਿਹਾ ਕਿ ਅਸੀਂ ਪਰਣ ਕਰ ਚੁੱਕੇ ਹਾਂ ਕਿ ਚੰਦੂ ਦੇ ਘਰ ਦਾ ਪਾਣੀ ਵੀ ਨਹੀਂ ਪੀਣਾ । ਇਹ ਸੁਣ ਕੇ ਚੰਦੂ ਦੇ ਘਰਵਾਲੀ ਦੀਆਂ ਅੱਖਾਂ ਭਰ ਅਾਈਆਂ ਤੇ ਕਹਿਣ ਲੱਗੀ ਕਿ ਮੈਂ ਤਾਂ ਸੁਣਿਆ ਸੀ ਕਿ ਸੀ੍ ਗੁਰੂ ਨਾਨਕ ਦੇਵ ਜੀ ਦੇ ਘਰ ਤੋਂ ਕੋਈ ਖਾਲੀ ਹੱਥ ਨਹੀਂ ਜਾਂਦਾ ਪਰ 

Sabeel Kyu Lagdi Hai !
ਤਦ ਗੁਰੂ ਜੀ ਨੇ ਬਚਨ ਕੀਤਾ ਕਿ ਮਾਤਾ ਜੀ ਇਸ ਮੂੰਹ ਨਾਲ ਤਾਂ ਮੈਂ ਤੇਰਾ ਸਰਬਤ ਨਹੀ ਛੱਕਾਂਗਾਂ ਪਰ ਹਾਂ ਇੱਕ ਵਕਤ ਇਹੋ ਜਿਹਾ ਜਰੂਰ ਅਾਵੇਗਾ ਜਦੋਂ ਇਹ ਸਰਬਤ ਜੋ ਤੁਸੀ ਲੈਕੇ ਅਾਏ ਹੋ ਤੁਹਾਡੇ ਨਾਮ ਦਾ ਇਹ ਸਰਬਤ ਹਜ਼ਾਰਾਂ ਲੋਕ ਛਕਾਉਣਗੇ ਅਤੇ ਲੱਖਾਂ ਲੋਕੀ ਛੱਕਣਗੇ । ਤੁਹਾਡੀ ਸੇਵਾ ਸਫ਼ਲ ਹੋਵੇਗੀ । ਇਹ ਜੋ ਅੱਜ ਛਬੀਲ ਲਗਾਈ ਤੇ ਛਕਾਈ ਜਾਂਦੀ ਹੈ ਇਹ ਗੁਰੂ ਅਰਜਨ ਦੇਵ ਜੀ ਦਾ ਬਚਨ ਹੈ । ਇਹ ਹੈ ਛਬੀਲ ਦਾ ਇਤਿਹਾਸ ਜੋ ਅੱਜ ਪੰਜਾਬ ਦੇ ਹਰੇਕ ਪਿੰਡ ਅਤੇ ਸਹਿਰ ਵਿੱਚ ਲਗਾਈ ਅਤੇ ਛਕਾਈ ਜਾਂਦੀ ਹੈ।
ਚੰਦੂ ਦੀ ਨੂੰਹ ਨੇ ਗੁਰੂ ਜੀ ਨੂੰ ਬੇਨਤੀ ਕੀਤੀ ਕਿ ਮਹਾਰਾਜ ਕੱਲ ਨੂੰ ਤੁਹਾਡੀ ਸਹੀਦੀ ਹੋਣੀ ਹੈ ਮੇਰੀ ਤੁਹਾਡੇ ਕੋਲੋਂ ਇਕੋਂ ਮੰਗ ਹੈ ਕੱਲ ਨੂੰ ਜਦੋਂ ਤੁਸੀ ਸਰੀਰ ਰੂਪੀ ਚੋਲਾ ਛੱਡੋਂ ਤਾਂ ਮੈਂ ਵੀ ਅਾਪਣਾ ਸਰੀਰ ਛੱਡ ਦੇਵਾਂ ਮੈਂ ਲੋਕਾਂ ਕੋਲੋਂ ਇਹ ਤਾਂਅਨੇਂ ਨਹੀਂ ਸੁਣ ਸਕਦੀ ਕਿ ਉਹ ਦੇਖੋ ਚੰਦੂ ਦੀ ਨੂੰਹ ਜਾ ਰਹੀ ਹੈ ਜਿਸ ਦੇ ਸਹੁਰੇ ਨੇ ਸੀ੍ ਗੁਰੂ ਅਰਜਨ ਦੇਵ ਜੀ ਨੂੰ ਸਹੀਦ ਕੀਤਾ ਸੀ। ਅਗਲੇ ਦਿਨ ਜਦ ਗੁਰੂ ਜੀ ਦੀ ਸਹੀਦੀ ਹੋਈ ਤਾਂ ਚੰਦੂ ਦੀ ਨੂੰਹ ਵੀ ਸਰੀਰ ਤਿਅਾਗ ਗਈ । ਇਹ ਹੁੰਦਾ ਹੈ ਅਾਪਣੇ ਗੁਰੂ ਨਾਲ ਸੱਚਾ ਪਿਆਰ , ਗੱਲਾਂ ਨਾਲ ਕਦੇ ਰੱਬ ਨੀ ਮਿਲਦਾ । ਇਥੇ ਤਾਂ 90-90 ਸਾਲ ਦੇ ਬਜੁਰਗ ਵੀ ਮਰਨ ਨੂੰ ਤਿਆਰ ਨਹੀ , ਪਰ ਧੰਨ ਹੈ ਚੰਦੂ ਦੀ ਨੂੰਹ 

Sabeel Kyu lagdi Hai ! Dhiyaan Naal Padho ! 
ਇਸ ਚੀਜ ਬਾਰੇ ਬਹੁਤ ਘੱਟ ਲੋਕਾਂ ਨੂੰ ਪਤਾ ਇਸ ਲਈ ਆਪ ਜੀ ਨੂੰ  ਬੇਨਤੀ ਹੈ ਕਿ ਅੱਗੇ ਜਰੂਰ ਸੈਂਡ ਕਰੋ ਤਾਂ ਕਿ ਅੱਜ ਦੇ ਨੌਜਵਾਨ ਵੀ ਜਾਣ ਸਕਣ ਗੁਰੂ ਇਤਿਹਾਸ ।ਜੇ ਚੰਗਾ ਲੱਗਾ ਤਾਂ ਇੱਕ ਵਾਰੀ ਵਾਹਿਗੁਰੂ ਜਰੂਰ ਬੋਲੋਂ ਜੀ।
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਹਿ

0 Response to "ਛਬੀਲ ਕਿਉਂ ਲੱਗਦੀ ਹੈ ? ਧਿਆਨ ਨਾਲ ਪੜੋੑ : Te Agge Share Jaroor Kro !"

Post a Comment